Курс доступен
ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇੱਕ ਵਿਸ਼ਾਲ ਪਰਿਵਾਰ ਹੈ ਜੋ ਕਿ ਸਧਾਰਨ ਸਰਦੀ ਜੁਖਾਮ ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀਆਂ ਜਿਵੇਂ ਕਿ ਮਿਡਲ ਈਸਟ ਰੇਸਪਾਈਰੇਟਰੀ ਸਿੰਡਰੋਮ (MERS) ਅਤੇ ਸੈਵਰ ਐਕਿਊਟ ਸਿੰਡਰੋਮ (SARS) ਤੱਕ ਦੀ ਬਿਮਾਰੀ ਦਾ ਕਾਰਨ ਬਣਦੇ ਹਨ।
ਇੱਕ ਨਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਪਛਾਣ ਵੁਹਾਨ, ਚੀਨ ਵਿੱਚ 2019 ਵਿੱਚ ਹੋਈ ਸੀ। ਇਹ ਇਕ ਨਵਾਂ ਕੋਰੋਨਾ ਵਾਇਰਸ ਹੈ ਜਿਸ ਦੀ ਪਹਿਲਾਂ ਇਨਸਾਨਾਂ ਵਿਚ ਪਛਾਣ ਨਹੀਂ ਕੀਤੀ ਗਈ ਸੀ।
ਇਹ ਕੋਰਸ ਕੋਵਿਡ-19 ਅਤੇ ਸਾਹ ਦੇ ਉੱਭਰ ਰਹੇ ਵਾਇਰਸਾਂ ਪ੍ਰਤੀ ਸਧਾਰਨ ਜਾਣ-ਪਹਿਚਾਣ ਕਰਵਾਉਂਦਾ ਹੈ ਅਤੇ ਇਹ ਕੋਰਸ ਜਨਤਕ ਸਿਹਤ ਪੇਸ਼ੇਵਰਾਂ, ਘਟਨਾ ਪ੍ਰਬੰਧਕਾਂ ਤੇ ਸੰਯੁਕਤ ਰਾਸ਼ਟਰ, ਅੰਤਰ ਰਾਸ਼ਟਰੀ ਸੰਸਥਾਵਾਂ ਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਕੰਮ ਕਰਦੇ ਕਰਮਚਾਰੀਆਂ ਲਈ ਹੈ।
ਪਦਾਰਥਕ ਢਾਂਚੇ ਦੀ ਰਚਨਾ ਉਪਰੰਤ ਬਿਮਾਰੀ ਦਾ ਸਰਕਾਰੀ ਨਾਮਕਰਨ ਕੀਤਾ ਗਿਆ ਹੈ, ਕਿਤੇ ਵੀ nCoV ਦਾ ਜ਼ਿਕਰ COVID-19 ਦਾ ਸੰਕੇਤ ਕਰਦਾ ਹੈ, ਭਾਵ ਹਾਲ ਹੀ ਵਿੱਚ ਲੱਭੇ ਗਏ ਕੋਰੋਨਾ ਵਾਇਰਸ ਕਾਰਨ ਹੋਈ ਛੂਤ ਦੀ ਬਿਮਾਰੀ ।
ਕਿਰਪਾ ਕਰਕੇ ਨੋਟ ਕਰੋ ਕਿ ਇਸ ਕੋਰਸ ਦੀ ਸਮੱਗਰੀ ਨੂੰ ਵਰਤਮਾਨ ਵਿੱਚ ਸਭ ਤੋਂ ਤਾਜ਼ਾ ਮਾਰਗਦਰਸ਼ਨ ਨੂੰ ਦਰਸਾਉਣ ਲਈ ਸੋਧਿਆ ਜਾ ਰਿਹਾ ਹੈ। ਤੁਸੀਂ ਹੇਠਾਂ ਦਿੱਤੇ ਕੋਰਸਾਂ ਵਿੱਚ ਕੁਝ COVID-19-ਸਬੰਧਤ ਵਿਸ਼ਿਆਂ 'ਤੇ ਅੱਪਡੇਟ ਕੀਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
ਟੀਕਾਕਰਨ: COVID-19 ਵੈਕਸੀਨ ਚੈਨਲ
IPC ਉਪਾਅ: [ਆਈਪੀਸੀ ਲਈ ਕੋਵਿਡ-19
ਐਂਟੀਜੇਨ ਰੈਪਿਡ ਡਾਇਗਨੌਸਟਿਕ ਟੈਸਟਿੰਗ: 1) SARS-CoV-2 ਐਂਟੀਜੇਨ ਰੈਪਿਡ ਡਾਇਗਨੌਸਟਿਕ ਟੈਸਟਿੰਗ; 2) SARS-CoV-2 ਐਂਟੀਜੇਨ RDT ਲਾਗੂ ਕਰਨ ਲਈ ਮੁੱਖ ਵਿਚਾਰ
ਇਹ ਕੋਰਸ ਹੇਠ ਦਰਸਾਈਆਂ ਭਾਸ਼ਾਵਾਂ ਵਿਚ ਵੀ ਉਪਲਬਧ ਹੈ:
English - Français - Español - 中文 - Português - العربية - русский - Türkçe - српски језик - فارسی - हिन्दी, हिंदी - македонски јазик - Tiếng Việt - Indian sign language - magyar - Bahasa Indonesia - বাংলা - اردو - Kiswahili - አማርኛ - ଓଡିଆ - Hausa - Tetun - Deutsch - Èdè Yorùbá - Asụsụ Igbo - isiZulu - Soomaaliga - Afraan Oromoo - دری - Kurdî - پښتو - मराठी - Fulfulde- සිංහල - Latviešu valoda - తెలుగు - Esperanto - ภาษาไทย - chiShona - Kreyòl ayisyen -Казақ тілі - தமிழ் - Ελληνικά
ਉੱਡਦੀ ਨਜ਼ਰ : ਇਹ ਕੋਰਸ ਸਾਹ ਸੰਬੰਧੀ ਉੱਭਰ ਰਹੇ ਵਿਸ਼ਾਣੂਆਂ ਨਾਲ ਸਧਾਰਨ ਜਾਣ ਪਛਾਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਨਾਵਲ ਕੋਰੋਨਾ ਵਾਇਰਸ ਵੀ ਸ਼ਾਮਲ ਹੈ। ਇਸ ਕੋਰਸ ਦੀ ਸਮਾਪਤੀ ਉਪਰੰਤ, ਤੁਸੀਂ ਇਸ ਦਾ ਨਿਮਨ ਦਰਜ ਵਰਣਨ ਕਰਨ ਦੇ ਯੋਗ ਹੋ ਜਾਵੋਗੇ :
ਹਰ ਮਡਿਊਲ ਨਾਲ ਸਬੰਧਤ ਸਰੋਤ ਜੋੜੇ ਗਏ ਹਨ ਜੋ ਤੁਹਾਨੂੰ ਇਸ ਵਿਸ਼ੇ ਵਿਚ ਹੋਰ ਗਹਿਰਾ ਜਾਣ ਵਿਚ ਸਹਾਇਤਾ ਕਰਦੇ ਹਨ।
ਸਿੱਖਣ ਦੇ ਉਦੇਸ਼ : ਸਾਹ ਸਬੰਧੀ ਉਭਰ ਰਹੇ ਵਾਇਰਸਾਂ ਦੇ ਬੁਨਿਆਦੀ ਸਿਧਾਂਤਾਂ ਦਾ ਵਰਣਨ ਕਰਨਾ ਅਤੇ ਪ੍ਰਕੋਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਰੋਕਣਾ ਹੈ।
ਕੋਰਸ ਦੀ ਮਿਆਦ : ਲਗਭਗ 3 ਘੰਟੇ.
ਸਰਟੀਫਿਕੇਟ : ਸਾਰੇ ਕੁਇਜ਼ ਮੁਕਾਬਲਿਆਂ ਲਈ ਉਪਲਬਧ ਕੁੱਲ ਨੰਬਰਾਂ ਵਿਚੋਂ ਘੱਟੋ -ਘੱਟ 80% ਨੰਬਰ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਲਈ ਪ੍ਰਾਪਤੀ ਦਾ ਰਿਕਾਰਡ ਸਬੰਧੀ ਸਰਟੀਫਿਕੇਟ ਉਪਲਬਧ ਹੋਵੇਗਾ। ਪ੍ਰਾਪਤੀ ਦਾ ਰਿਕਾਰਡ ਪ੍ਰਾਪਤ ਕਰਨ ਵਾਲੇ ਭਾਗੀਦਾਰ ਇਸ ਕੋਰਸ ਲਈ ਇੱਕ ਓਪਨ ਬੈਜ ਵੀ ਡਾਉਨਲੋਡ ਕਰ ਸਕਦੇ ਹਨ. ਇਹ ਸਿੱਖਣ ਲਈ ਇੱਥੇ ਕਲਿਕ ਕਰੋ.
ਸਾਹ ਸੰਬੰਧੀ ਉੱੱਭਰ ਰਹੇ ਵਾਇਰਸਾਂ ਪਾਠ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ, ਜਿਸ ਵਿਚ COVID-19 : ਖੋਜ, ਰੋਕਥਾਮ, ਜਵਾਬ ਅਤੇ ਨਿਯੰਤਰਣ ਦੇ ਢੰਗ 2020 ਸ਼ਾਮਲ ਹਨ ਇਸ ਅਨੁਵਾਦ ਦੀ ਸਮੱਗਰੀ ਜਾਂ ਸ਼ੁੱਧਤਾ ਲਈ WHO ਜ਼ਿੰਮੇਵਾਰ ਨਹੀਂ ਹੈ. ਇੰਗਲਿਸ਼ ਅਤੇ ਪੰਜਾਬੀ ਭਾਸ਼ਾ ਦੇ ਅਨੁਵਾਦ ਵਿਚ ਕੋਈ ਅਸੰਗਤੀ ਹੋਣ ਦੀ ਸਥਿਤੀ ਵਿਚ, ਮੂਲ ਅੰਗਰੇਜ਼ੀ ਵਰਜਨ ਹੀ ਪ੍ਰਮਾਣਿਕ ਸੰਸਕਰਣ ਹੋਵੇਗਾ.ਇਹ ਅਨੁਵਾਦ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਪ੍ਰਮਾਣਿਤ ਨਹੀਂ ਹੈ। ਇਹ ਸਰੋਤ ਸਿਰਫ ਸਿੱਖਣ ਸਹਾਇਤਾ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ।